Sunday, 15 July 2018

ਇਕ ਹੀ ਪਲ ਵਿਚ

ਇਕ ਹੀ ਪਲ ਵਿਚ 

ਸਾਰੀ ਉਮਰ ਦਾ ਸਾਥ 
ਨਿਭ ਜਾਉਂਦਾ ਹੇ 
ਕਦੇ ਇਕ ਹੀ ਪਲ ਵਿਚ 

ਬੁਲਬਲੇ ਵਿਚ
ਉਬਰਨ ਵਾਲੇ 
ਅਕਸ ਦੀ ਉਮਰ 
ਹੁੰਦੀ ਹੇ ਬਸ 
ਇਕ ਹੀ ਪਲ ਦੀ 

ਰਜਨੀ ਛਾਬੜਾ  

Thursday, 9 February 2017

ਬੋਹਤ ਫਰਕ

ਬੋਹਤ ਫਰਕ 

ਬੋਹਤ ਫਰਕ ਹੁੰਦਾ ਹੈ 
ਸਾਹ ਲੈਣ 
ਅਤੇ ਜੀਉਣ ਚ 


ਬੋਹਤ ਫਰਕ  ਹੁੰਦਾ ਹੈ 
ਹੰਜੂਆ ਨੂੰ ਰਵਾਨੀ ਦੇਣ
 ਅਤੇ ਹੰਜੂਆ ਨੂੰ ਪੀਣ ਚ 
(ਪੰਜਾਬੀ ਵਿਚ ਲਿਖੀ ਮੇਰੀ ਪਹਿਲੀ ਕਵਿਤਾ )
ਰਜਨੀ ਛਾਬੜਾ 

Wednesday, 8 February 2017

ਸਿਰਫ ਆਪਣਾ

ਸਿਰਫ ਆਪਣਾ 

ਖੁਸ਼ੀਆਂ ਤੇ ਅਕਸਰ 
ਜ਼ਮਾਨੇ ਦਾ ਪਹਿਰਾ ਹੁੰਦਾ ਹੈ  

ਗਮ ਸਿਰਫ ਆਪਣਾ ਹੁੰਦਾ ਹੈ  
ਜਦੋਂ ਬੋਹੜ ਗਹਿਰਾ ਹੁੰਦਾ ਹੈ 

ਰਜਨੀ ਛਾਬੜਾ  

ਭੇਦ ਇਹ ਗਹਿਰਾ

ਭੇਦ ਇਹ ਗਹਿਰਾ 

ਸੁਪਨੇ ਕਿੱਸੇ ਤੋਂ ਪੁੱਛ ਕੇ ਨਹੀਂ ਆਉਂਦੇ 
ਨ ਈ ਸੁਪਨਿਆਂ ਤੇ ਕਿਸੀ ਦਾ ਪਹਿਰਾ 
ਬਿਨਾ ਖੰਬਾ ਦੇ 
ਕਿਵੇਂ ਪਹੁੰਚਾ ਦਿਦੇ ਹਨ 
ਸਤਰੰਗੀ ਦੁਨੀਆਂ ਵਿੱਚ 
ਭੇਦ ਇਹ ਗਹਿਰਾ 

ਇਹ ਚਾਹਤ

ਇਹ ਚਾਹਤ 

ਇਹ ਚਾਹਤ ਤੇਰੀ ਮੇਰੀ 
ਜੇ ਇਹ ਸੋਹਣਾ ਸੁਪਨਾ ਹੈ'
ਨੀਂਦ ਖੁਲੇ ਨ ਕਦੇ ਮੇਰੀ 

ਜੇ ਇਹ ਹਕੀਕਤ ਹੈ
 ਨੀਂਦ ਕਦੇ ਨਾ ਆਵੇ ਮੈਨੂੰ